ਗੱਤਕਾ ਐਸੋਸੀਏਸ਼ਨ ਨੇ ਚੰਡੀਗੜ ‘ਚ ਪੰਜਵਾਂ ਗੱਤਕਾ ਸਿਖਲਾਈ ਕੇਂਦਰ ਖੋਲਿਆ


ਗੱਤਕਾ ਸਿਖਲਾਈ ਕੇਂਦਰਾਂ ਨੂੰ ਮੁਫਤ ਗੱਤਕਾ ਕਿੱਟਾਂ ਦਿੱਤੀਆਂ ਜਾਣਗੀਆਂ-ਗਰੇਵਾਲ
ਚੰਡੀਗੜ੍ਹ 4 ਮਈ-ਸਥਾਨਕ ਗੁਰੂਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੈਕਟਰ 30-ਬੀ, ਚੰਡੀਗੜ੍ਹ ਵਿਖੇ ਅੱਜ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਵੱਲੋਂ ਪੰਜਵਾਂ ਗੱਤਕਾ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਜਿਸ ਦਾ ਉਦਘਾਟਨ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜਿ.) ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਨੇ ਕੀਤਾ। ਇਸ ਮੌਕੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ ਅਤੇ ਜਨਰਲ ਸਕੱਤਰ ਸ. ਹਰਦੀਪ ਸਿੰਘ ਬਿੱਟੂ ਵੀ ਵਿਸ਼ੇਸ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਗੱਤਕਾ ਟ੍ਰੇਨਿੰਗ ਸੈਂਟਰ ਨੂੰ ਸਥਾਪਿਤ ਕਰਨ ਵਿੱਚ ਵਿਸ਼ੇਸ ਯੋਗਦਾਨ ਪਾਉਣ ਵਾਲੇ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਸੁਪਤਨੀ ਬੀਬਾ ਪ੍ਰਵੀਨ ਕੌਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਗਰੇਵਾਲ ਨੇ ਗੱਤਕਾ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਸ਼ਹਿਰ ਅਤੇ ਪਿੰਡਾਂ ਵਿੱਚ ਮੁਫਤ ਗੱਤਕਾ ਸਿਖਲਾਈ ਕੇਂਦਰ ਖੋਲ ਕੇ ਨੌਜਵਾਨਾਂ ਨੂੰ ਅਮੀਰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਦਕਾ ਨਵੀਂ ਪੀੜੀ ਨੂੰ ਵਿਰਸੇ ਪ੍ਰਤੀ ਜਾਗਰੂਕ ਕੀਤਾ ਜਾ ਸਕੇਗਾ ਅਤੇ ਲੜਕੀਆਂ ਨੂੰ ਵੀ ਸਵੈ-ਰੱਖਿਆ ਲਈ ਪ੍ਰੇਰਿਤ ਕੀਤਾ ਜਾ ਸਕੇਗਾ। ਉਨਾਂ ਕਿਹਾ ਕਿ ਗੱਤਕਾ ਸਿਖਲਾਈ ਕੇਂਦਰਾਂ ਨੂੰ ਮੁਫਤ ਗੱਤਕਾ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੇਂਦਰ ਵਿਖੇ ਮਾਹਿਰ ਕੋਚਾਂ ਵਲੋਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਨਿਯਮਾਂ ਅਨੁਸਾਰ ਰੋਜਾਨਾ ਸ਼ਾਮ ਨੂੰ ਮੁਫ਼ਤ ਗੱਤਕਾ ਟ੍ਰੇਨਿੰਗ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਵੱਲਂਾ ਗਠਿਤ ਚੰਡੀਗੜ ਰੂਰਲ ਗੱਤਕਾ ਵਿਕਾਸ ਵਿੰਗ ਅਤੇ ਵਿਰਸਾ ਸੰਭਾਲ ਵਿੰਗ ਦੀ ਅਗਵਾਈ ਹੇਠ ਕੇਂਦਰੀ ਸ਼ਾਸ਼ਤ ਪ੍ਰਦੇਸ਼ ਅਤੇ ਸਾਰੇ ਪਿੰਡਾਂ ਵਿੱਚ ਮੁਫਤ ਗੱਤਕਾ ਸਿਖਲਾਈ ਸੈਂਟਰ ਅਤੇ ਗੱਤਕਾ ਖੇਡ ਕਲੱਬਾਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਚੰਡੀਗੜ੍ਹ ਦੇ ਪਿੰਡਾਂ ਵਿੱਚ ਵੀ ਗੱਤਕੇ ਦੇ ਵਧੀਆ ਖਿਡਾਰੀ ਪੈਦਾ ਹੋ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ, ਜਨਰਲ ਸਕੱਤਰ ਬਲਵੰਤ ਸਿੰਘ, ਸਕੱਤਰ ਮੇਜਰ ਸਿੰਘ, ਕੈਪਟਨ ਨਿਧਾਨ ਸਿੰਘ, ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਗੁਰਚਰਨ ਸਿੰਘ, ਗੱਤਕਾ ਸੈਂਟਰ ਦੇ ਇੰਚਾਰਜ ਸਤਬੀਰ ਸਿੰਘ ਸੱਤੀ, ਇੰਦਰਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਚੰਡੀਗੜ੍ਹ, ਵਿਸ਼ੇਸ਼ ਤੌਰ ‘ਤੇ ਹਾਜਰ ਸਨ।

ਫੋਟੋ ਕੈਪਸ਼ਨ-
ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਸੈਕਟਰ-30 ਚੰਡੀਗੜ ਦੇ ਗੁਰਦਵਾਰਾ ਵਿਖੇ ਗੱਤਕਾ ਸਿਖਲਾਈ ਕੇਂਦਰ ਚਾਲੂ ਕਰਨ ਮੌਕੇ ਗੱਤਕਾ ਖਿਡਾਰੀਆਂ ਨਾਲ।

Comments & Responses

Leave a Reply

Your email address will not be published. Required fields are marked *